ਹੇਠ ਲਿਖੇ ਗੱਦ-ਟੋਟੇ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਸਪੱਸ਼ਟ, ਸਹੀ ਅਤੇ ਸੰਖੇਪ ਭਾਸ਼ਾ ਵਿੱਚ ਦਿਉ :
ਦੁੱਖ ਦੇ ਵਿੱਚ ਜੋ ਸਥਾਨ ਭੈਅ ਦਾ ਹੈ, ਅਨੰਦ (ਖੁਸ਼ੀ) ਵਿੱਚ ਉਹੀ ਸਥਾਨ ਉਤਸ਼ਾਹ ਦਾ ਹੈ । ਜਿਨ੍ਹਾਂ ਕੰਮਾਂ ਵਿੱਚ ਕਿਸੇ ਤਰ੍ਹਾਂ ਦਾ ਕਸ਼ਟ ਜਾਂ ਹਾਨੀ ਸਹਿਣ ਦਾ ਸਾਹਸ ਲੋੜੀਂਦਾ ਹੋਵੇ, ਉਨ੍ਹਾਂ ਸਭ ਦੇ ਪ੍ਰਤੀ ਉਤਸ਼ਾਹਪੂਰਨ ਅਨੰਦ, ਉਤਸ਼ਾਹ ਦੇ ਅੰਤਰਗਤ ਸਮਝਿਆ ਜਾਂਦਾ ਹੈ । ਕਸ਼ਟ ਤੇ ਹਾਨੀ ਦੇ ਦਰਜੇ ਮੁਤਾਬਿਕ ਉਤਸ਼ਾਹ ਦੀਆਂ ਆਪਣੀਆਂ ਨਿੱਖੜਵੀਆਂ ਸ਼੍ਰੇਣੀਆਂ ਹਨ । ਸਾਹਿਤ ਆਲੋਚਕਾਂ ਨੇ ਇਸਨੂੰ ਯੁੱਧਵੀਰ, ਦਾਨਵੀਰ, ਦਇਆਵੀਰ ਆਦਿ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਹੈ । ਇਹਨਾਂ ਵਿੱਚ ਸਭ ਤੋਂ ਪ੍ਰਾਚੀਨ ਅਤੇ ਪ੍ਰਮੁੱਖ ਯੁੱਧਵੀਰਤਾ ਹੈ ਜਿਸ ਵਿੱਚ ਘਾਉ (wound), ਪੀੜਾ ਅਤੇ ਇੱਥੋਂ ਤੱਕ ਕਿ ਮੌਤ ਵੀ ਕੋਈ ਅਰਥ ਨਹੀਂ ਰੱਖਦੀ । ਇਸ ਤਰ੍ਹਾਂ ਦੀ ਵੀਰਤਾ ਦਾ ਅਭਿਆਸ ਅਤਿਅੰਤ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਹਸ ਅਤੇ ਪ੍ਰਯਤਨ, ਦੋਨੋਂ ਚਰਮ ਸੀਮਾ 'ਤੇ ਹੁੰਦੇ ਹਨ । ਪਰ ਕੇਵਲ ਕਸ਼ਟ ਜਾਂ ਪੀੜਾ ਸਹਿਣ ਕਰਨ ਦੇ ਸਾਹਸ ਵਿੱਚ ਹੀ ਉਤਸ਼ਾਹ ਦਾ ਸਰੂਪ ਨਹੀਂ ਉਭਰਦਾ । ਇਸਦੇ ਨਾਲ ਅਨੰਦਪੂਰਵਕ ਪ੍ਰਯਤਨ ਜਾਂ ਉਸਦੀ ਉਤਸੁਕਤਾ ਦਾ ਯੋਗ ਹੋਣਾ ਜ਼ਰੂਰੀ ਹੈ । ਬਿਨਾਂ ਬੇਹੋਸ਼ ਹੋਏ ਵੱਡਾ ਫੋੜਾ ਚਿਰਾਉਣ ਲਈ ਤਿਆਰ ਹੋਣਾ ਸਾਹਸ ਕਹਿਲਾਏਗਾ, ਉਤਸ਼ਾਹ ਨਹੀਂ । ਇਸੇ ਤਰ੍ਹਾਂ ਚੁੱਪ ਰਹਿ ਕੇ, ਬਿਨਾਂ ਹਿੱਲਜੁੱਲ ਕੀਤੇ ਜ਼ੋਰਦਾਰ ਵਾਰ ਸਹਿਣ ਲਈ ਤਿਆਰ ਰਹਿਣਾ ਸਾਹਸ ਮੰਨਿਆ ਜਾਵੇਗਾ ਅਤੇ ਜ਼ੋਰਦਾਰ ਵਾਰ ਸਹਿ ਕੇ ਵੀ ਪਿੱਛੇ ਨਾ ਹੱਟਣਾ ਦ੍ਰਿੜਤਾ ਕਹੀ ਜਾਵੇਗੀ । ਇਸ ਤਰ੍ਹਾਂ ਦਾ ਸਾਹਸ ਅਤੇ ਦ੍ਰਿੜਤਾ ਉਤਸ਼ਾਹ ਦੇ ਅੰਤਰਗਤ ਤਾਂ ਹੀ ਵਿਚਾਰੇ ਜਾਣਗੇ ਜੇਕਰ ਸਾਹਸੀ ਅਤੇ ਧੀਰਜਵਾਨ ਵਿਅਕਤੀ, ਉਸ ਕੰਮ ਨੂੰ ਖੁਸ਼ੀ-ਖੁਸ਼ੀ ਕਰਦਾ ਰਹੇ ਜਿਸ ਕਾਰਨ ਉਸਨੂੰ ਇੰਨੇ ਵਾਰ ਸਹਿਣੇ ਪਏ । ਸਾਰੰਸ਼ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਅਨੰਦਪੂਰਣ ਪ੍ਰਯਤਨ ਅਤੇ ਇਸਦੀ ਉਤਸੁਕਤਾ ਵਿੱਚ ਹੀ ਉਤਸ਼ਾਹ ਦਾ ਦਰਸ਼ਨ ਹੁੰਦਾ ਹੈ, ਕੇਵਲ ਕਸ਼ਟ ਸਹਿਣ ਦੇ ਨਿਸ਼ਕ੍ਰਿਆ ਸਾਹਸ ਵਿੱਚ ਨਹੀਂ । ਦ੍ਰਿੜਤਾ ਅਤੇ ਸਾਹਸ ਦੋਵੇਂ ਉਤਸ਼ਾਹ ਦੁਆਰਾ ਸੰਚਾਰਿਤ ਹੁੰਦੇ ਹਨ ।
ਦਾਨਵੀਰ ਧਨ-ਦੌਲਤ ਦੇ ਤਿਆਗ ਅਤੇ ਇਸ ਤਿਆਗ ਕਾਰਨ ਹੋਣ ਵਾਲੇ ਕਸ਼ਟ ਅਤੇ ਕਠਿਨਤਾ ਨੂੰ ਸਹਿਣ ਦਾ ਸਾਹਸ ਰੱਖਦਾ ਹੈ । ਉਦਾਰਤਾ ਉਦੋਂ ਹੀ ਮੰਨੀ ਜਾਏਗੀ ਜਦੋਂ ਦਾਨ ਦੇਣ ਕਾਰਨ ਦਾਨੀ ਨੂੰ ਆਪਣੇ ਜੀਵਨ-ਨਿਰਵਾਹ ਵਿੱਚ ਕਿਸੀ ਤਰ੍ਹਾਂ ਦਾ ਕਸ਼ਟ ਜਾਂ ਕਠਿਨਤਾ ਦਾ ਸਾਹਮਣਾ ਕਰਨਾ ਪਏਗਾ । ਇਸ ਕਸ਼ਟ ਜਾਂ ਕਠਿਨਤਾ ਦੀ ਮਾਤਰਾ ਜਾਂ ਸੰਭਾਵਨਾ ਜਿੰਨੀ ਅਧਿਕ ਹੋਵੇਗੀ, ਉਦਾਰਤਾ ਓਨੀ ਹੀ ਉੱਚੀ ਸਮਝੀ ਜਾਵੇਗੀ । ਪਰ ਧਨ-ਦੌਲਤ ਦੇ ਤਿਆਗ ਦੇ ਸਾਹਸ ਦੇ ਨਾਲ ਹੀ ਜਦੋਂ ਤੱਕ ਪੂਰਨ ਤਤਪਰਤਾ ਅਤੇ ਅਨੰਦ ਦੇ ਚਿੰਨ੍ਹ ਨਾ ਦਿਖਾਈ ਦੇਣ ਉਦੋਂ ਤੱਕ ਉਤਸ਼ਾਹ ਦਾ ਸਰੂਪ ਨਹੀਂ ਉੱਭਰੇਗਾ ।
ਯੁੱਧ ਤੋਂ ਬਿਨਾਂ ਵੀ ਸੰਸਾਰ ਵਿੱਚ ਹੋਰ ਮੁਸ਼ਕਿਲ ਕੰਮ ਹੁੰਦੇ ਹਨ ਜਿਨ੍ਹਾਂ ਵਿੱਚ ਘੋਰ ਸ਼ਰੀਰਕ ਕਸ਼ਟ ਸਹਿਣਾ ਪੈਂਦਾ ਹੈ, ਇੱਥੋਂ ਤੱਕ ਕਿ ਮੌਤ ਦੀ ਵੀ ਸੰਭਾਵਨਾ ਹੁੰਦੀ ਹੈ । ਖੋਜ ਲਈ ਬਰਫ਼ਾਂ ਲੱਦੇ, ਅਸਮਾਨ ਛੂੰਹਦੇ ਅਗੰਮ ਪਰਬਤਾਂ ਦੀ ਚੜ੍ਹਾਈ, ਧਰੁਵੀ ਖੇਤਰਾਂ ਜਾਂ ਸਹਾਰਾ ਦੇ ਰੇਗਿਸਤਾਨ ਦਾ ਸਫ਼ਰ, ਅਗਿਆਤ, ਘਣੇ ਜੰਗਲਾਂ ਵਿੱਚ ਪ੍ਰਵੇਸ਼ ਇਤਿਆਦਿ ਵੀਰਤਾ ਜਾਂ ਬਹਾਦਰੀ ਵਾਲੇ ਕੰਮ ਹਨ । ਇਸ ਵਿੱਚ ਜਿਸ ਅਨੰਦਪੂਰਣ ਤਤਪਰਤਾ ਦੇ ਨਾਲ ਲੋਕ ਰੁੱਝੇ ਹੋਏ ਹਨ, ਉਹ ਵੀ ਉਤਸ਼ਾਹ ਹੀ ਹੈ ।
(a) ਉਤਸ਼ਾਹ ਵਿੱਚ ਸਾਹਸ ਦੀ ਭੂਮਿਕਾ ਨੂੰ ਸਪੱਸ਼ਟ ਕਰੋ ।
(b) ਦ੍ਰਿੜ੍ਹਤਾ (Perseverance) ਤੋਂ ਕੀ ਭਾਵ ਹੈ ?
(c) ਉਤਸ਼ਾਹ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ?
(d) ਅਨੰਦਪੂਰਣ ਤਤਪਰਤਾ ਅਤੇ ਉਤਸਾਹ ਦੇ ਅੰਤਰ-ਸੰਬੰਧਾਂ ਨੂੰ ਰੇਖਾਂਕਿਤ ਕਰੋ ।
(e) ਦਾਨੀ ਨੂੰ ਦਾਨ ਦੇਣ ਕਾਰਨ ਕੀ ਕੁਝ ਸਹਿਣ ਕਰਨਾ ਪੈਂਦਾ ਹੈ ?
60 marks · directive: Comprehension
The core of a good answer
The passage argues that utsah (zeal) is joyful eagerness for work that needs the courage to bear hardship or loss: courage and firmness alone are not utsah, which appears only when the effort is made with joy and readiness, as in the warrior, the generous giver and the explorer.
An outline written by upsc.help, not an official UPSC answer; every fact checked by a separate review. How we work
What the question asks
Five questions of 12 marks each (12×5=60). Each answer must come from the passage, in clear and concise Punjabi, in your own sentences; a few lines per answer is enough. Do not add outside material. The key distinction in the passage is between ਸਾਹਸ and ਦ੍ਰਿੜਤਾ (courage, firmness) on the one hand and ਉਤਸ਼ਾਹ (joyful, eager effort) on the other.
Answer outline
Introduction
Read the whole passage once for its central claim (what ਭੈਅ is to sorrow, ਉਤਸ਼ਾਹ is to joy), then find the sentence that answers each question.
(a)
- Courage is a necessary part of utsah: joyful zeal towards work that needs the courage to bear hardship or loss counts as utsah: "ਜਿਨ੍ਹਾਂ ਕੰਮਾਂ ਵਿੱਚ ਕਿਸੇ ਤਰ੍ਹਾਂ ਦਾ ਕਸ਼ਟ ਜਾਂ ਹਾਨੀ ਸਹਿਣ ਦਾ ਸਾਹਸ ਲੋੜੀਂਦਾ ਹੋਵੇ, ਉਨ੍ਹਾਂ ਸਭ ਦੇ ਪ੍ਰਤੀ ਉਤਸ਼ਾਹਪੂਰਨ ਅਨੰਦ, ਉਤਸ਼ਾਹ ਦੇ ਅੰਤਰਗਤ ਸਮਝਿਆ ਜਾਂਦਾ ਹੈ".
- But courage alone does not make utsah: "ਪਰ ਕੇਵਲ ਕਸ਼ਟ ਜਾਂ ਪੀੜਾ ਸਹਿਣ ਕਰਨ ਦੇ ਸਾਹਸ ਵਿੱਚ ਹੀ ਉਤਸ਼ਾਹ ਦਾ ਸਰੂਪ ਨਹੀਂ ਉਭਰਦਾ"; joyful effort or eagerness must be joined to it ("ਅਨੰਦਪੂਰਵਕ ਪ੍ਰਯਤਨ ਜਾਂ ਉਸਦੀ ਉਤਸੁਕਤਾ ਦਾ ਯੋਗ ਹੋਣਾ ਜ਼ਰੂਰੀ ਹੈ").
- Example from the passage: being ready to have a large boil lanced without being made unconscious is courage, not utsah ("ਸਾਹਸ ਕਹਿਲਾਏਗਾ, ਉਤਸ਼ਾਹ ਨਹੀਂ").
(b)
- Firmness (ਦ੍ਰਿੜਤਾ) is not stepping back even after bearing heavy blows: "ਜ਼ੋਰਦਾਰ ਵਾਰ ਸਹਿ ਕੇ ਵੀ ਪਿੱਛੇ ਨਾ ਹੱਟਣਾ ਦ੍ਰਿੜਤਾ ਕਹੀ ਜਾਵੇਗੀ".
- It counts as part of utsah only when the person keeps doing, happily, the work for which the blows had to be borne: "ਉਸ ਕੰਮ ਨੂੰ ਖੁਸ਼ੀ-ਖੁਸ਼ੀ ਕਰਦਾ ਰਹੇ ਜਿਸ ਕਾਰਨ ਉਸਨੂੰ ਇੰਨੇ ਵਾਰ ਸਹਿਣੇ ਪਏ".
(c)
- Utsah is seen only in joyful effort and eagerness for it, not in passive courage to bear pain: "ਅਨੰਦਪੂਰਣ ਪ੍ਰਯਤਨ ਅਤੇ ਇਸਦੀ ਉਤਸੁਕਤਾ ਵਿੱਚ ਹੀ ਉਤਸ਼ਾਹ ਦਾ ਦਰਸ਼ਨ ਹੁੰਦਾ ਹੈ, ਕੇਵਲ ਕਸ਼ਟ ਸਹਿਣ ਦੇ ਨਿਸ਼ਕ੍ਰਿਆ ਸਾਹਸ ਵਿੱਚ ਨਹੀਂ".
- So utsah is gained by taking up hard work with joy, full readiness and eagerness; firmness and courage are both carried by it: "ਦ੍ਰਿੜਤਾ ਅਤੇ ਸਾਹਸ ਦੋਵੇਂ ਉਤਸ਼ਾਹ ਦੁਆਰਾ ਸੰਚਾਰਿਤ ਹੁੰਦੇ ਹਨ".
(d)
- Joyful readiness is what turns courage into utsah. For the giver: "ਜਦੋਂ ਤੱਕ ਪੂਰਨ ਤਤਪਰਤਾ ਅਤੇ ਅਨੰਦ ਦੇ ਚਿੰਨ੍ਹ ਨਾ ਦਿਖਾਈ ਦੇਣ ਉਦੋਂ ਤੱਕ ਉਤਸ਼ਾਹ ਦਾ ਸਰੂਪ ਨਹੀਂ ਉੱਭਰੇਗਾ".
- For explorers who climb snow-laden peaks, cross polar regions or the Sahara, or enter unknown dense forests: "ਇਸ ਵਿੱਚ ਜਿਸ ਅਨੰਦਪੂਰਣ ਤਤਪਰਤਾ ਦੇ ਨਾਲ ਲੋਕ ਰੁੱਝੇ ਹੋਏ ਹਨ, ਉਹ ਵੀ ਉਤਸ਼ਾਹ ਹੀ ਹੈ".
- So the two are inseparable: without joyful readiness there is only courage; with it, the same hard act becomes utsah.
(e)
- The giver must bear the hardship and difficulty that come from giving up wealth: "ਦਾਨਵੀਰ ਧਨ-ਦੌਲਤ ਦੇ ਤਿਆਗ ਅਤੇ ਇਸ ਤਿਆਗ ਕਾਰਨ ਹੋਣ ਵਾਲੇ ਕਸ਼ਟ ਅਤੇ ਕਠਿਨਤਾ ਨੂੰ ਸਹਿਣ ਦਾ ਸਾਹਸ ਰੱਖਦਾ ਹੈ".
- Generosity is recognised only when giving causes him some hardship in earning his own living ("ਜੀਵਨ-ਨਿਰਵਾਹ ਵਿੱਚ ਕਿਸੀ ਤਰ੍ਹਾਂ ਦਾ ਕਸ਼ਟ ਜਾਂ ਕਠਿਨਤਾ"), and the greater that hardship or its likelihood, the higher the generosity is rated ("ਉਦਾਰਤਾ ਓਨੀ ਹੀ ਉੱਚੀ ਸਮਝੀ ਜਾਵੇਗੀ").
Conclusion
Write each answer in complete Punjabi sentences of your own, close to the passage's argument; quoting a short phrase is fine, copying whole sentences is not.
Facts to remember
- The passage says literary critics classify utsah into categories such as ਯੁੱਧਵੀਰ, ਦਾਨਵੀਰ and ਦਇਆਵੀਰ ("ਆਦਿ"), and calls ਯੁੱਧਵੀਰਤਾ the oldest and foremost.
- Key ideas in the passage: ਸਾਹਸ is the courage to bear hardship; ਦ੍ਰਿੜਤਾ is not stepping back under blows; ਉਤਸ਼ਾਹ is joyful, eager effort.
- The passage contrasts ਨਿਸ਼ਕ੍ਰਿਆ ਸਾਹਸ (passive courage) with ਅਨੰਦਪੂਰਣ ਪ੍ਰਯਤਨ (joyful effort).