ਹੇਠ ਲਿਖੇ ਪੈਰ੍ਹੇ ਦਾ ਸਾਰ ਲੱਗਭੱਗ ਇਕ-ਤਿਹਾਈ ਸ਼ਬਦਾਂ ਵਿੱਚ ਲਿਖੋ । ਇਸਦਾ ਸਿਰਲੇਖ ਲਿਖਣ ਦੀ ਜ਼ਰੂਰਤ ਨਹੀਂ ਹੈ । ਸਾਰ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ।
ਵਧੀਆ ਸਰੋਤਾ ਹੋਣਾ ਸਭ ਤੋਂ ਮਹੱਤਵਪੂਰਨ ਅਤੇ ਦਿਲਕਸ਼ ਜੀਵਨ ਹੁਨਰਾਂ ਵਿੱਚੋਂ ਇੱਕ ਹੈ । ਫਿਰ ਵੀ, ਸਾਡੇ ਵਿੱਚੋਂ ਬਹੁਤ ਘੱਟ ਲੋਕ ਸੁਣਨਾ ਜਾਣਦੇ ਹਨ । ਇਸ ਦਾ ਕਾਰਨ ਇਹ ਨਹੀਂ ਕਿ ਅਸੀਂ ਬੁਰੇ ਹਾਂ, ਸਗੋਂ ਕਿਸੇ ਨੇ ਸਾਨੂੰ ਇਹ ਸਿਖਾਇਆ ਹੀ ਨਹੀਂ । ਇਸ ਨਾਲ ਜੁੜਿਆ ਇੱਕ ਤੱਥ ਇਹ ਵੀ ਹੈ ਕਿ ਬਹੁਤ ਘੱਟ ਲੋਕਾਂ ਨੇ ਸਾਨੂੰ ਧਿਆਨਪੂਰਵਕ ਸੁਣਿਆ ਹੈ । ਨਤੀਜਾ ਅਸੀਂ ਸਮਾਜਿਕ ਜੀਵਨ ਵਿੱਚ ਸੁਣਨ ਦੀ ਬਜਾਇ ਬੋਲਣ ਦਾ ਲੋਭ ਵਧੇਰੇ ਰੱਖਦੇ ਹਾਂ, ਸਾਨੂੰ ਦੂਜਿਆਂ ਨੂੰ ਮਿਲਣ ਦੀ ਭੁੱਖ ਤਾਂ ਹੁੰਦੀ ਹੈ, ਪਰ ਉਨ੍ਹਾਂ ਨੂੰ ਸੁਣਨ ਤੋਂ ਅਸੀਂ ਝਿਝਕਦੇ ਹਾਂ । ਹੌਲੀ-ਹੌਲੀ ਮਿੱਤਰਤਾ ਸਮਾਜਿਕ ਅਹਮ (egoism) ਵਿੱਚ ਪਰਿਵਰਤਿਤ ਹੋਣ ਲੱਗਦੀ ਹੈ । ਇੱਕ ਚੰਗਾ ਸਰੋਤਾ ਕਈ ਅਜਿਹੇ ਕੰਮ ਕਰਦਾ ਹੈ ਜਿਸ ਕਾਰਨ ਉਸ ਨਾਲ ਸਮਾਂ ਬਿਤਾਉਣਾ ਸੁਖਦ ਹੋ ਜਾਂਦਾ ਹੈ । ਬਹੁਤੀ ਵਾਰ ਅਸੀਂ ਕਿਸੇ ਅਜਿਹੇ ਨੁਕਤੇ ਨਾਲ ਆਪਣੀ ਗੱਲਬਾਤ ਆਰੰਭ ਕਰਦੇ ਹਾਂ ਜੋ ਮਹੱਤਵਪੂਰਨ ਤਾਂ ਲੱਗਦਾ ਹੈ, ਪਰ ਸਪੱਸ਼ਟ ਨਹੀਂ ਹੁੰਦਾ । ਕਦੀ-ਕਦੀ ਅਸੀਂ ਕੰਮ ਨੂੰ ਲੈ ਕੇ ਪ੍ਰੇਸ਼ਾਨ ਹੁੰਦੇ ਹਾਂ, ਕਦੀ ਅਸੀਂ ਆਪਣੇ ਪੇਸ਼ੇ ਵਿੱਚ ਵਧੇਰੇ ਮਹੱਤਵਕਾਂਖੀ (ambitious) ਬਣਨ ਬਾਰੇ ਸੋਚਦੇ ਹਾਂ; ਅਸੀਂ ਇਹ ਸੁਨਿਸ਼ਚਤ ਨਹੀਂ ਕਰ ਪਾਉਂਦੇ ਕਿ ਸਾਡੇ ਲਈ ਕੀ ਉਚਿਤ ਹੈ; ਕਦੀ ਸਾਨੂੰ ਇਹ ਸੰਦੇਹ ਹੁੰਦਾ ਹੈ ਕਿ ਕੋਈ ਸਬੰਧ ਕਠਿਨ ਦੌਰ ਵਿੱਚੋਂ ਗੁਜ਼ਰ ਰਿਹਾ ਹੈ; ਅਸੀਂ ਕਿਸੇ ਗੱਲ ਨਿਰਾਸ਼ ਹੁੰਦੇ ਹਾਂ (ਹਾਲਾਂਕਿ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਮੱਸਿਆ ਕੀ ਹੈ); ਜਾਂ ਸ਼ਾਇਦ ਅਸੀਂ ਕਿਸੇ ਚੀਜ਼ ਬਾਰੇ ਬਹੁਤ ਜ਼ਿਆਦਾ ਉਤਸੁਕ ਅਤੇ ਉਤਸ਼ਾਹਿਤ ਹੁੰਦੇ ਹਾਂ । ਭਾਵੇਂ, ਸਾਡੇ ਜਜ਼ਬਾਤੀ ਹੋਣ ਦੇ ਕਾਰਨਾਂ ਨੂੰ ਜਾਣਨਾ ਜਾਂ ਸਮਝਣਾ ਔਖਾ ਹੁੰਦਾ ਹੈ ।
ਬੁਨਿਆਦੀ ਤੌਰ 'ਤੇ ਇਹ ਸਾਰੇ ਵਿਸ਼ੇ ਸਪੱਸ਼ਟਤਾ ਦੀ ਮੰਗ ਕਰਦੇ ਹਨ । ਇੱਕ ਚੰਗਾ ਸਰੋਤਾ ਇਹ ਸਮਝਦਾ ਹੈ ਕਿ ਆਦਰਸ਼ ਰੂਪ ਵਿੱਚ ਦੂਜਿਆਂ ਨਾਲ ਕੀਤੀ ਗੱਲਬਾਤ ਸਾਨੂੰ ਭ੍ਰਮਿਤ ਤੇ ਉਤੇਜਿਤ ਮਨ ਵਿੱਚੋਂ ਕੱਢ ਕੇ ਵਧੇਰੇ ਕੇਂਦਰਿਤ ਤੇ ਸ਼ਾਂਤ ਮਨ ਦੀ ਅਵੱਸਥਾ ਤੱਕ ਪਹੁੰਚਾ ਸਕਦੀ ਹੈ । ਉਹਨਾਂ ਨਾਲ ਮਿਲ ਕੇ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਅਸਲ ਵਿੱਚ ਦਾਅ 'ਤੇ ਕੀ ਲੱਗਾ ਸੀ । ਪਰ ਅਸਲ ਵਿੱਚ ਅਜਿਹਾ ਹੁੰਦਾ ਨਹੀਂ ਕਿਉਂਕਿ ਗੱਲਬਾਤ ਵਿੱਚ ਸਪੱਸ਼ਟਤਾ ਦੀ ਇੱਛਾ ਅਤੇ ਜ਼ਰੂਰਤ ਪ੍ਰਤੀ ਜਾਗਰੂਕਤਾ ਨਹੀਂ ਹੁੰਦੀ । ਚੰਗੇ ਸਰੋਤਿਆਂ ਦੀ ਕਮੀਂ ਹੁੰਦੀ ਹੈ । ਸਿੱਟੇ ਵਜੋਂ ਲੋਕ ਵਿਸ਼ਲੇਸ਼ਣ ਕਰਨ ਦੀ ਬਜਾਇ ਆਪਣੀ ਗੱਲ 'ਤੇ ਅੜੇ ਰਹਿੰਦੇ ਹਨ । ਉਹ ਆਪਣੀ ਚਿੰਤਾ, ਉਤਸ਼ਾਹ, ਉਦਾਸੀ ਜਾਂ ਆਸ਼ਾ ਨੂੰ ਵਾਰ-ਵਾਰ ਵੱਖਰੇ-ਵੱਖਰੇ ਰੂਪਾਂ ਵਿੱਚ ਦੁਹਰਾਉਂਦੇ ਹਨ । ਸਾਹਮਣੇ ਵਾਲਾ ਸੁਣਦਾ ਤਾਂ ਹੈ, ਪਰ ਉਹਨਾਂ ਨੂੰ ਗਹਿਰਾਈ ਨਾਲ ਸਮਝਣ ਵਿੱਚ ਮਦਦ ਨਹੀਂ ਕਰਦਾ । ਵਧੀਆ ਸਰੋਤੇ ਸਲੀਕੇਦਾਰ ਗੱਲਬਾਤ ਦੇ ਤਰੀਕਿਆਂ ਰਾਹੀਂ ਇਸ ਸਥਿਤਿ ਨੂੰ ਬਦਲਦੇ ਹਨ ।
ਜਦੋਂ ਦੂਜੇ ਬੋਲਦੇ ਹਨ ਤਾਂ ਉਹ ਉਨ੍ਹਾਂ ਨਾਲ ਪੂਰੀ ਤਰ੍ਹਾਂ ਜੁੜ ਜਾਂਦੇ ਹਨ । ਉਹ ਉਤਸ਼ਾਹਪੂਰਵਕ ਹੌਂਸਲਾ-ਅਫ਼ਜਾਈ ਕਰਦੇ ਹਨ, ਸਕਾਰਾਤਮਕ ਸੰਕੇਤ ਦਿੰਦੇ ਹਨ ਜਿਵੇਂ ਕਿ ਸਹਾਨੁਭੂਤੀ ਭਰਪੂਰ ਆਹ, ਉਤਸ਼ਾਹਵਰਧਕ ਸੰਕੇਤ, ਵਾਰਤਾ ਨੂੰ ਵਧਾਉਣ ਲਈ ਰਣਨੀਤਿਕ ਹੁੰਗਾਰਾ । ਇਸ ਤਰ੍ਹਾਂ ਉਹ ਸਾਹਮਣੇ ਵਾਲੇ ਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦੀ ਡੂੰਘਾਈ ਵਿੱਚ ਜਾਣ ਲਈ ਪ੍ਰੇਰਿਤ ਕਰਦੇ ਹਨ । ਉਹ ਇਹ ਕਹਿਣਾ ਪਸੰਦ ਕਰਦੇ ਹਨ, “ਮੈਨੂੰ ਇਸ ਬਾਰੇ ਕੁਝ ਹੋਰ ਦੱਸੋ ...”, “ਜਦੋਂ ਤੁਸੀਂ ਇਹ ਕਿਹਾ ਤਾਂ ਮੈਂ ਮੰਤਰ ਮੁਗਧ ਹੋ ਗਿਆ...,” “ਕੀ ਤੁਹਾਨੂੰ ਪਤਾ ਹੈ ਇਹ ਇਸ ਤਰ੍ਹਾਂ ਕਿਉਂ ਵਾਪਰਿਆ ?” ਜਾਂ “ਤੁਹਾਨੂੰ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਹੋਇਆ ?” ਇੱਕ ਚੰਗਾ ਸਰੋਤਾ ਇਹ ਮੰਨ ਕੇ ਚੱਲਦਾ ਹੈ ਕਿ ਦੂਸਰਿਆਂ ਨਾਲ ਗੱਲਬਾਤ ਦੌਰਾਨ ਅਸਪੱਸ਼ਟਤਾ ਸੁਭਾਵਿਕ ਹੈ । ਉਹ ਨਾ ਤਾਂ ਆਲੋਚਨਾ ਕਰਦਾ ਹੈ ਤੇ ਨਾ ਹੀ ਕਾਹਲਾ ਪੈਂਦਾ ਹੈ, ਕਿਉਂਕਿ ਉਹ ਸਮਝਦਾ ਹੈ ਕਿ ਅਸਪੱਸ਼ਟਤਾ ਇੱਕ ਵਿਸ਼ਵਵਿਆਪੀ ਅਤੇ ਮਹੱਤਵਪੂਰਨ ਮਨ ਦੀ ਉਲਝਣ ਹੈ, ਜਿਸਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੱਚੇ ਦੋਸਤ ਦੀ ਹੈ । ਬਹੁਤੀ ਵਾਰ ਅਸੀ ਸਾਨੂੰ ਪ੍ਰੇਸ਼ਾਨ ਜਾਂ ਉਤੇਜਿਤ ਕਰਨ ਵਾਲੇ ਕਾਰਨ ਦੇ ਆਸ-ਪਾਸ ਭਟਕਦੇ ਰਹਿੰਦੇ ਹਾਂ, ਪਰ ਉਸਦੇ ਮੂਲ ਕਾਰਨਾਂ ਤੱਕ ਨਹੀਂ ਪਹੁੰਚ ਪਾਉਂਦੇ । ਇੱਕ ਚੰਗਾ ਸਰੋਤਾ ਇਹ ਜਾਣਦਾ ਹੈ ਕਿ ਵਿਸਥਾਰ ਨੂੰ ਉਤਸ਼ਾਹਿਤ ਕਰਨ, ਡੂੰਘਾਈ ਵਿੱਚ ਜਾਣ ਅਤੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨ ਦਾ ਲਾਭ ਹੁੰਦਾ ਹੈ । ਸਾਨੂੰ ਅਜਿਹੇ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ ਜੋ ਸਲਾਹ ਦੇਣ ਦੀ ਬਜਾਇ ਦੋ ਸਰਲ ਜਾਦੂਈ ਸ਼ਬਦ ਕਹੇ, “ਚੱਲਦੇ ਚਲੋ” । ਅਸੀਂ ਭੈਣਾਂ-ਭਰਾਵਾਂ ਦੀ ਗੱਲ ਕਰਦੇ ਹਾਂ, ਉਹ ਹੋਰ ਜ਼ਿਆਦਾ ਜਾਣਨ ਦੀ ਇੱਛਾ ਰੱਖਦੇ ਹਨ । ਉਹਨਾਂ ਦਾ ਬਚਪਨ ਵਿੱਚ ਕਿਸ ਤਰ੍ਹਾਂ ਦਾ ਸੰਬੰਧ ਸੀ ? ਸਮੇਂ ਦੇ ਨਾਲ ਇਹ ਕਿਸ ਤਰ੍ਹਾਂ ਬਦਲਿਆ ? ਉਹ ਇਹ ਜਾਣਨ ਲਈ ਉਤਸੁਕ ਹੁੰਦੇ ਹਨ ਕਿ ਸਾਡੀਆਂ ਚਿੰਤਾਵਾਂ ਅਤੇ ਉਤੇਜਨਾਵਾਂ ਦਾ ਮੂਲ ਕੀ ਹੈ ? ਉਹ ਪੁੱਛਦੇ ਹਨ, ਇਹ ਖਾਸ ਗੱਲ ਤੁਹਾਨੂੰ ਕਿਓ ਪ੍ਰੇਸ਼ਾਨ ਕਰ ਰਹੀ ਸੀ ? ‘ਇਹ ਤੁਹਾਡੇ ਲਈ ਇੰਨੀ ਮਹੱਤਵਪੂਰਨ ਗੱਲ ਕਿਉਂ ਸੀ ?’ ਉਹ ਸਾਡੇ ਇਤਿਹਾਸ ਨੂੰ ਯਾਦ ਰੱਖਦੇ ਹਨ; ਕਦੇ-ਕਦੇ ਉਹ ਸਾਡੀ ਕਹੀ ਹੋਈ ਪਹਿਲੀ ਗੱਲ ਦਾ ਹਵਾਲਾ ਦਿੰਦੇ ਹਨ ਅਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸਲ ਵਿੱਚ ਉਹ ਸਾਡੇ ਨਾਲ ਗਹਿਰਾਈ ਵਿੱਚ ਜੁੜਨ ਦਾ ਯਤਨ ਕਰ ਰਹੇ ਹਨ । ਅਸਪੱਸ਼ਟ ਗੱਲਾਂ ਕਰਨੀਆਂ ਘਾਤਕ ਰੂਪ ਵਿੱਚ ਆਸਾਨ ਹੁੰਦਾ ਹੈ । ਅਸੀਂ ਆਮ ਹੀ ਇਹ ਕਹਿ ਦਿੰਦੇ ਹਾਂ ਕਿ ਕੋਈ ਚੀਜ਼ ਸੁੰਦਰ ਹੈ ਜਾਂ ਭਿਆਨਕ, ਸੁਖਦ ਹੈ ਜਾਂ ਪ੍ਰੇਸ਼ਾਨ ਕਰਨ ਵਾਲੀ । ਪਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੇ ਹਾਂ । ਇੱਕ ਚੰਗਾ ਸਰੋਤਾ ਸਾਡੀਆਂ ਇਨ੍ਹਾਂ ਸਤਹੀ ਗੱਲਾਂ ਉੱਪਰ ਰਚਨਾਤਮਕ ਅਤੇ ਮਿੱਤਰਤਾ-ਭਰਪੂਰ ਸੰਦੇਹ ਕਰਦਾ ਹੈ ਅਤੇ ਇਹਨਾਂ ਪਿੱਛੇ ਛੁਪੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰਦਾ ਹੈ ।
(756 ਸ਼ਬਦ)
60 marks · directive: Precis
The core of a good answer
The passage says that good listening is a rare and valuable life skill: much of what we say is unclear even to ourselves, and a good listener, through patient encouragement and gentle, friendly questions, helps us move from confused feelings to a clear understanding of their causes.
An outline written by upsc.help, not an official UPSC answer; every fact checked by a separate review. How we work
What the question asks
The passage is printed as 756 words, so the summary should be about one-third of that, roughly 252 words (756 ÷ 3 = 252). No title is needed. The summary must be in Punjabi and in your own words: keep the main argument and its order, drop the quoted questions and the list of situations, and add no comments of your own.
Answer outline
Introduction
Read the passage twice, mark the main idea of each paragraph, and plan about 250 words in one continuous paragraph or three or four short connected ones.
Main idea 1: listening is a rare skill
- Being a good listener is one of the most important life skills, yet few people can listen, because no one taught them and few people ever listened to them.
- So in social life people prefer speaking to listening, and friendship slowly turns into social egoism.
Main idea 2: our conversations are unclear
- We often begin with something that feels important but is not clear: worry about work, ambition, doubts about a relationship, disappointment or excitement whose causes we cannot name.
- All of these need clarity; a good conversation can take us from a confused, agitated mind to a calmer, focused one, but this rarely happens because people are not aware of the need for clarity and good listeners are scarce.
- People therefore cling to their point and repeat their feelings instead of analysing them, and the other person listens without helping.
Main idea 3: what a good listener does
- Connects fully with the speaker, gives encouragement and small positive signals, and asks curious questions that lead the speaker deeper into thoughts and feelings.
- Accepts that vagueness is natural, neither criticises nor grows impatient, and treats clearing it as a true friend's duty.
- Instead of advice, encourages the speaker to go on, asks why something mattered, and remembers earlier conversations.
Main idea 4: going beneath the surface
- It is easy to speak vaguely, calling things beautiful or terrible without asking why we feel so.
- A good listener questions these surface remarks in a constructive, friendly way and helps uncover the feelings hidden behind them.
Conclusion
Check the word count (about 240 to 265 words), make sure every main idea above appears in order, and remove any example, quotation or opinion that is not needed.
Facts to remember
- Passage length as printed: 756 words; one-third is about 252 words.
- The instruction asks for no title and for the summary in the candidate's own words.
- A precis keeps the author's argument and order and leaves out examples, illustrations and repetition.